Monday, November 2, 2009

ਗ਼ਜ਼ਲ

ਦੋਸਤੋ ! ਅੱਜ ਮੈਂ ਜਿਹੜੀ ਗ਼ਜ਼ਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾਂ ਹਾਂ ਇਹ 16 ਜੁਲਾਈ 2005 ਦੀ ਲਿਖੀ ਹੋਈ ਹੈ।ਅੱਜ ਦਿਲ ਕੀਤਾ ਕਿ ਆਪਣੀ ਪੁਰਾਣੀ ਗ਼ਜ਼ਲ ਤੁਹਾਡੇ ਰੂ-ਬ-ਰੂ ਕਰਾਂ।ਉਮੀਦ ਹੈ ਪ੍ਰਤੀਕਿਰਿਆ ਜ਼ਰੂਰ ਦਿਓਗੇ...
---
ਗ਼ਜ਼ਲ
---
ਤੂੰ ਮੇਰੀ ਮੈਂ ਤੇਰਾ ਰਾਤ ਦਿਨ ਦੀ ਤਰ੍ਹਾਂ
ਨਾ ਵਿਛੜ ਹੀ ਸਕੇ ਨਾ ਮਿਲੇ ਹਾਂ ਕਦੇ
---
ਹਮਸਫ਼ਰ ਵੀ ਮਿਲੇ ਰਹਿਨੁਮਾਂ ਵੀ ਮਿਲੇ
ਪਰ ਪਤੇ ਮੰਜ਼ਿਲਾਂ ਦੇ ਮਿਲੇ ਨਾ ਕਦੇ
---
ਕੁਝ ਕੁ ਨਜ਼ਰਾਂ ਲਈ ਗੁਜ਼ਰਿਆਂ ਵਕਤ ਹਾਂ
ਕੁਝ ਲਈ ਮੈਂ ਅਭੁੱਲ ਦਾਸਤਾਂ ਹਾਂ ਕਦੇ
---
ਮਿਲ ਲਕੀਰਾਂ ਗਈਆਂ ਕਿਸਮਤਾਂ ਵੀ ਮਿਟ
ਜਾਨ ਕਲਬੂਤ ਵੀ ਰਹਿ ਸਦਾ ਨਾ ਕਦੇ
---
ਦਾਸਤਾਂ ਇਸ਼ਕ ਦੀ ਨਸ਼ਰ ਹੋ ਜਾਣੀ ਸੀ
ਮੁੱਠੀ ਵਿੱਚ ਨਾ ਲੁਕੇ ਰੌਸ਼ਨੀ ਤਾਂ ਕਦੇ
---
ਵੇਖ ਵਗਦੀ ਨਦੀ ਸਿੱਖ ਜਿਊਣਾ ਜ਼ਰਾ
ਰੁਕਿਆਂ ਤਾਂ ਕਿਸੇ ਦੇ ਵਕਤ ਰੁਕੇ ਨਾ ਕਦੇ ।
---

3 comments:

ਬਲਜੀਤ ਪਾਲ ਸਿੰਘ said...

ਦੀਪ ਜੀ ਹੁਣ ਤੁਸੀਂ ਪਹਿਲਾਂ ਨਾਲੋਂ ਸਿਆਣੇ ਪਰ ਸੁਸਤ
ਹੋ ਗਏ ਹੋ

Jasvir Hussain said...

ਖੂਬ ਹੈ ਤੁਹਾਡੀ ਏਹ ਗ਼ਜ਼ਲ....ਸ਼ਾਲਾ ਹੋਰ ਵਧੀਆ ਲਿਖੋ.......

جسوندر سنگھ JASWINDER SINGH said...

ਬਹੁਤ ਖੂਬ ਦੀਪ ਜੀ।