Wednesday, March 23, 2011

ਸ਼ਹੀਦੀ ਦਿਵਸ 'ਤੇ ਵੀ ਰੋਟੀ ਸੇਕਣੋਂ ਪਿੱਛੇ ਨਾ ਰਹੇ...

੨੩ ਮਾਰਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਹੈ। ਪਰ ਸਾਡੇ ਮੰਤਰੀ ਸਹਿਬਾਨ ਤਾਂ ਇਸ ਦਿਨ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਹਥਿਆਰ ਵਜੋਂ ਵਰਤ ਰਹੇ ਹਨ। ਜੇ ਭਗਤ ਸਿੰਘ ਅੱਜ ਹੁੰਦਾ ਤਾਂ ਉਹ ਹੁਣ ਵੀ ਇਨ੍ਹਾਂ ਜਿਹੇ ਮੰਤਰੀਆਂ ਦੇ ਖਿਲਾਫ਼ ਖੜ੍ਹਾ ਹੁੰਦਾ। ਇਹ ਮੰਤਰੀ ਤਾਂ ਉਹਦੇ ਵੇਖੇ ਸੁਪਨਿਆਂ ਦਾ ਕ਼ਤਲ ਕਰ ਰਹੇ ਹਨ, ਆਮ ਜਨਤਾ ਦਾ ਅੱਤ ਦਾ ਸ਼ੋਸ਼ਣ ਕਰ ਕੇ ਪੂਰੇ ਪੰਜਾਬ ਨੂੰ ਆਪਣੀ ਮਲਕੀਅਤ ਬਣਾ ਕੇ, ਇਹ ਇਸ ਕਾਬਿਲ ਨਹੀਂ ਕਿ ਉਸ ਸ਼ਹੀਦ ਦੇ ਬੁੱਤ 'ਤੇ ਹਾਰ ਪਾਉਣ। ਇਹ ਭਗਤ ਸਿੰਘ ਨੂੰ ਤਾਂ ਕੀ ਭਗਤ ਸਿੰਘ ਜਿਹੀ ਸੋਚ ਦੇ ਬੰਦੇ ਨੂੰ ਵੀ ਨਹੀਂ ਜਰ ਸਕਦੇ। ਭਗਤ ਸਿੰਘ ਜਿਹੀ ਸੋਚ ਰੱਖਣ ਵਾਲਾ ਸਾਡਾ ਸ਼ਹੀਦ ਪਾਸ਼ ਵੀ ਹੈ ਜੋ ਅੱਜ ਦੇ ਦਿਨ ਹੀ ਸ਼ਹੀਦ ਹੋਇਆ, ਕਿਉਂਕਿ ਉਹ ਭਗਤ ਸਿੰਘ ਦੀ ਸੋਚ ਨੂੰ ਅੱਗੇ ਲੈ ਕੇ ਚੱਲਾ ਸੀ।ਲੋੜ ਇਨ੍ਹਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੀ ਹੈ ਨਾ ਕਿ ਇਸ ਦਿਨ ਬੁੱਤਾਂ 'ਤੇ ਹਾਰ ਪਾ ਕੇ , ਵਿਚਾਰ ਵਟਾਂਦਰਾ ਕਰ ਕੇ ਰਾਤ ਨੂੰ ਆਰਾਮ ਨਾਲ ਸੌਣ ਦੀ। ਕੋਸ਼ਿਸ਼ ਕਰ ਕੇ ਸਾਨੂੰ ਇਨ੍ਹਾਂ ਨੂੰ ਪੜ੍ਹਨਾ ਚਾਹੀਦਾ ਹੈ ਤਾਂ ਕਿ ਪਤਾ ਲੱਗੇ ਇਨ੍ਹਾਂ ਦੀ ਸ਼ਹੀਦੀ ਦੇ ਕਾਰਣ ਕੀ ਨੇ ਤੇ ਇਹ ਕੀ ਕਹਿਣਾ ਚਾਹੁੰਦੇ ਸੀ।

No comments: