Monday, June 20, 2011
ਕਰ ਲਓ ਘਿਓ ਨੂੰ ਭਾਂਡਾ
ਸਾਰਾ ਸਾਲ ਪਲੈਨਿੰਗ ਕਰਦੇ ਰਹੇ ਕੇ ਯਾਰ ਗਰਮੀਆਂ ਦੀਆਂ ਛੁੱਟੀਆਂ 'ਚ ਚਲੋ ਘਰਵਾਲੀ ਨਾਲ ਘੁੰਮਣ ਚੱਲਾਂਗੇ ਕਿਤੇ, ਸਾਰੇ ਸਾਲ ਦੇ ਘੁੰਮਣ ਦੇ ਚਾਅ ਪੂਰੇ ਕਰਾਂਗੇ, ਕਿਉਂਕਿ ਸਰਕਾਰੀ ਨੌਕਰੀ ਕਰਕੇ ਸਾਰਾ ਸਾਲ ਤਾਂ ਕਿਤੇ ਜਾ ਨਹੀਂ ਹੁੰਦਾ। ਨਾਲੇ ਬੰਦਾ ਤਰੋ ਤਾਜ਼ਾ ਹੋ ਜਾਂਦਾ ਨਾਲੇ ਰੋਜ਼ਾਨਾ ਦੀ ਕੋਹਲੂ ਵਾਲੇ ਬਲ਼ਦ ਵਾਲੀ ਦੌੜ ਤੋਂ ਥੋੜੀ ਦੇਰ ਛੁਟਕਾਰਾ ਪਾ ਬੰਦਾ ਬੋਰੀਅਤ ਦੂਰ ਕਰਦਾ, ਨਵੀਂ ਐਨਰਜੀ ਮਿਲਦੀ ਕੰਮ ਕਰਨ ਨੁੰ ਉਤਸ਼ਾਹ ਮਿਲਦਾ। ਪਰ ਆ ਸਾਲੀ ਸਰਕਾਰ ਨੇ ਸਾਰੀ ਕੀਤੀ ਕਰਾਈ ਖੂਹ 'ਚ ਪਾਤੀ ਸਾਲੀ। ਮਈ ਮਹੀਨੇ ਦੇ ਅੰਤਲੇ ਦਿਨਾਂ 'ਚ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਦਿੱਤੀਆਂ ਅਸੀਂ ਆਪਣੇ ਪੱਕੇ ਹੋਣ ਦੇ ਹੁਕਮ ਲੈਣ ਲਈ। ਪਰ ਸਾਡੇ ਨਾਲ ਪਤਾ ਨੀ ਸਰਕਾਰ ਨੇ ਕਿਹੜੇ ਵੈਰ ਕੱਢੇ ਯਾਰ ਸਾਰਾ ਮਹੀਨਾ ਜ਼ਿਲ੍ਹੇ 'ਚ ਡੀ.ਈ.ਓ. ਆਫਿਸ ਦੇ ਗੇੜੇ ਮਰਵਾ ਮਰਵਾ ਈ ਮਾਰਤਾ। ਜੂਨ ਦੇ ਅੰਤ 'ਚ ਆ ਕੇ ਆਰਡਰ ਮਿਲੇ ਹੁਣ। ਚਲੋ ਖੈਰ ਗੇੜੇ ਮਾਰ ਮਾਰ ਆਰਡਰ ਲੈ ਲਏ, ਹੁਣ ਸਰਕਾਰ ਤਨਖਾਹ ਨੀ ਪਾਉਂਦੀ ਪਈ। ਹੁਣ ਓਦਾਂ ਜਾਣ ਤੋਂ ਬੈਠੇ ਹਾਂ। ਹੁਣ ਸੋਚਦੇ ਹਾਂ ਚਲੋ ਛੱਡੋ ਯਾਰ ਹੁਣ ਕੀ ਜਾਣਾ ਸਾਲੀਆਂ ਛੁੱਟੀਆਂ ਤਾਂ ਖਤਮ ਹੋਣ ਲੱਗੀਆਂ। ਚਲੋ ਰੱਬ ਭਲਾ ਕਰੇ ਏਸ ਨਿਕੰਮੀ ਸਰਕਾਰ ਦਾ ਯਾਰ।
Subscribe to:
Post Comments (Atom)
No comments:
Post a Comment