
ਨਾ ਹਵਾ ਦਾ ਜ਼ੋਰ ਸੀ ਨਾ ਹੀ ਖ਼ਿਜ਼ਾ
ਫੇਰ ਵੀ ਪੱਤੇ ਝੜੇ੍ ਤਾਂ ਕੀ ਕਰਾਂ
ਮੰਜ਼ਿਲਾਂ ਦਾ ਨਾ ਪਤਾ ਕੋਈ ਦੱਸੇ
ਰਾਹਬਰ ਭਾਂਵੇਂ ਬੜੇ ਤਾਂ ਕੀ ਕਰਾਂ
ਚਾਹੁੰਦਾ ਲਿਖਣੀ ਤੇਰੇ 'ਤੇ ਮੈਂ ਗ਼ਜ਼ਲ
ਹਰਫ ਨਾ ਜਾਂਦੇ ਫੜੇ੍ ਤਾਂ ਕੀ ਕਰਾਂ
ਮਾਂਗ ਤੇਰੀ 'ਤੇ ਸਜਾਉਂਦਾ ਚੰਨ ਮੈਂ
ਹੱਥ ਨਾ ਮਗਰ ਅਪੜੇ ਤਾਂ ਕੀ ਕਰਾਂ
ਮੰਨਿਆਂ ਨਹੀਂ ਆਉਣਾ ਤੂੰ ਹੁਣ ਕਦੇ
ਯਾਦ ਤੇਰੀ ਆ ਖੜ੍ਹੇ ਤਾਂ ਕੀ ਕਰਾਂ
ਚੁੱਪ ਚਾਪ ਖੜ੍ਹਾ ਕਿਵੇਂ ਵੇਖ ਸਕਦਾਂ
ਫੁੱਲ ਨਾਲ ਫ਼ਿਜ਼ਾ ਲੜੇ ਤਾਂ ਕੀ ਕਰਾਂ
ਤੂੰ ਕਹੇਂ ਤਾਂ ਦਿਲ ਉਤਾਰਾ ਵਰਕ 'ਤੇ
ਪਰ ਸਫ਼ੇ ਜੇ ਫਿਰ ਸੜੇ ਤਾਂ ਕੀ ਕਰਾਂ
2 comments:
ssa bhaji i m gabhru deep hor ki hal hai yaar main parian terian poems sarian wadia han yaar tu jehra name choose kita KHAMOSH SHABAD boht wdia yaar
hello dep veer g.tuhadi gazal is remarkable and fantastic.bahut sohni te vadiya aa.ida lagda zida kisi ne mere dil di kehi hove yaar.tenu pata v ni ki tusi eh gazal bej ki mere te kina upkar kita hai.umeed hai ki tusi ing hi taraki karo.my good wishes ar alwys with u bhra g chahe mein kini door kyon na hova.rab tuhanu hor vadiya likan da bal bakshe.
Post a Comment