Thursday, June 11, 2009

ਗ਼ਜ਼ਲ

ਚਿਰਾਗਾਂ ਦੀ ਕਰਾਂਗਾ ਗੱਲ ਹਵਾਵਾਂ ਤੋਂ ਜ਼ਰਾ ਚੋਰੀ
ਖਿੜਾਵਾਂਗਾ ਨਵਾਂ ਇੱਕ ਫੁੱਲ ਖਿਜ਼ਾਵਾਂ ਤੋਂ ਜ਼ਰਾ ਚੋਰੀ
---
ਲਿਖਾਂ ਸਤਰਾਂ 'ਚ ਸੂਰਜ ਦਾ ਮੈਂ ਸਿਰਨਾਵਾਂ ਹਨੇਰੇ ਲਈ
ਗੁਨਾਹ ਕਰਦਾ ਹਾਂ ਲੋਕ ਆਖਣ ਸਜ਼ਾਵਾਂ ਤੋਂ ਜ਼ਰਾ ਚੋਰੀ
---
ਉਨ੍ਹਾਂ ਰਾਵ੍ਹਾਂ ਦਾ ਦੋਸ਼ੀ ਹਾਂ ਕਦੇ ਰਾਵ੍ਹਾਂ ਜਿਨ੍ਹਾਂ ਉੱਤੇ
ਕਦਮ ਤੁਰਿਆ ਸੀ ਕੁਝ ਮੈਂ ਪਰ ਦਿਸ਼ਾਵਾਂ ਤੋਂ ਜ਼ਰਾ ਚੋਰੀ
---
ਨਜ਼ਰ ਵਿਚਲੀ ਤੇ ਦਿਲ ਵਿਚਲੀ ਕਦੇ ਸੂਰਤ ਨਹੀਂ ਮਿਲਦੀ
ਜਫ਼ਾ ਕਰਦਾ ਥੋੜੀ ਥੋੜੀ ਵਫ਼ਾਵਾਂ ਤੋਂ ਜ਼ਰਾ ਚੋਰੀ
---
ਸਮੇਂ ਦੀ ਚਾਲ ਹੈ ਐਸੀ ਨਹੀਂ ਮਿਲਦਾ ਨਿਸ਼ਾਂ ਕੋਈ
ਗੁਜ਼ਰਦੇ ਕਾਫਿਲੇ ਇੱਥੋਂ ਨੇ ਰਾਵ੍ਹਾਂ ਤੋਂ ਜ਼ਰਾ ਚੋਰੀ
--

No comments: