Saturday, October 10, 2009

ਪੰਜਾਬੀ ਬੜੇ ਸੂਮ ਹੋਤੇ ਹੈਂ...

ਕੁਝ ਦਿਨ ਪਹਿਲਾਂ ਮੇਰਾ ਇਕ ਮਿੱਤਰ ਜੋ ਹਿੰਦੀ ਸਾਹਿਤ ਨਾਲ ਜੁੜਿਆ ਹੋਇਆ ਹੈ ਮੇਰੇ ਕੋਲ ਬੈਠਾ ਸੀ ਅਸੀਂ ਪੰਜਾਬੀ ਦੀ ਇੱਕ ਕਹਾਣੀ ਪੜ੍ਹ ਰਹੇ ਸੀ ਉਸ ਵਿੱਚ ਇਕ ਸ਼ਬਦ ਆਇਆ ਸੂਮ ਉਸਨੂੰ ਇਸ ਦਾ ਮਤਲਬ ਨਹੀਂ ਪਤਾ ਸੀ ਮੈਂ ਉਹਨੂੰ ਇਸ ਦਾ ਮਤਲਬ ਸਮਝਾਇਆ ਕਿ ਭਾਈ ਇਸ ਦਾ ਮਤਲਬ ਕੰਜੂਸ ਹੁੰਦਾ।ਉਹ ਫਟਾ ਫੱਟ ਮੂੰਹ ਸਵਾਰ ਕੇ ਮੈਨੂੰ ਕਹਿਣ ਲੱਗਾ ਫਿਰ ਤੋਂ ਪੰਜਾਬੀ ਬੜੇ ਸੂਮ ਹੋਤੇ ਹੈ।ਮੈਂ ਕਿਹਾ ਉਹ ਤੈਨੂੰ ਕੀ ਹੋ ਗਿਆ ਪੰਜਾਬੀ ਤਾਂ ਪੂਰੀ ਦੁਨੀਆ ਵਿਚ ਖੁੱਲੇ ਜਿਗਰੇ ਕਰਕੇ ਹੀ ਪ੍ਰਸਿੱਧ ਨੇ ਤੂੰ ਕਿਸ ਆਧਾਰ 'ਤੇ ਕਹਿ ਰਿਹਾਂ ਕਿ ਪੰਜਾਬੀ ਸੂਮ ਹੁੰਦੇ ਆ।ਉਹਨੇ ਫਟਾ ਫੱਟ ਆਪਣਾ ਲੈਪਟੌਪ ਚੁੱਕਿਆ ਤੇ ਇੰਟਰਨੈੱਟ 'ਤੇ ਚੱਲ ਰਹੇ ਪੰਜਾਬੀ ਸਾਹਿਤ ਨਾਲ ਜੁੜੇ ਬਲੌਗ ਵਿਖਾਉਣ ਲੱਗਾ । ਕਹਿੰਦਾ ਹਰ ਰਚਨਾ ਦੇ ਥੱਲੇ ਵੇਖ ਕਿੰਨੇ ਕਿੰਨੇ comment ਨੇ। ਮੈਂ ਵੇਖਿਆ ਹਰ ਰਚਨਾ ਦੇ ਥੱਲੇ ਇੱਕ ਜਾਂ ਕਿਸੇ ਦੇ ਉੱਪਰ ਦੋ comment ਸੀ ਬਸ।ਮੈਂ ਕਿਹਾ ਫਿਰ।ਕਹਿੰਦਾ ਰੁਕ ਜ਼ਰਾ ਫਿਰ ਉਹ ਮੈਨੂੰ ਹਿੰਦੀ ਸਾਹਿਤ ਨਾਲ ਜੁੜੇ ਬਲੌਗ ਵਿਖਾਉਣ ਲੱਗਾ।ਕਹਿੰਦਾ ਇਨ੍ਹਾਂ ਰਚਨਾਵਾਂ ਥੱਲੇ ਵੇਖ ਕਿੰਨੇ ਕਿੰਨੇ COMMENT ਨੇ।ਮੈਂ ਵੇਖਿਆ ਹਰ ਰਚਨਾ ਥੱਲੇ ਘੱਟੋ ਘੱਟ ੧੦ ਤੋਂ ਲੈ ਕੇ ੨੦ ਤੱਕ COMMENT ਸੀ।ਕਹਿੰਦਾ ਵੇਖ ਹੁਣ ਤਾਂ ਦੱਸ ਹੋਏ ਨਾ ਫਿਰ ਪੰਜਾਬੀ ਸੂਮ ਪ੍ਰਤੀਕਿਰਿਆ ਦੇਣ ਦੇ ਮਾਮਲੇ 'ਚ।ਪਹਿਲਾਂ ਮੈਨੂੰ ਕੋਈ ਗੱਲ ਨਾ ਅਹੁੜੀ ਪਰ ਫਿਰ ਮੈਂ ਉਹਨੂੰ ਕਿਹਾ ਯਾਰ ਇਹ ਤੁਹਾਡੇ ਬੰਦੇ ਤਾਂ ਪ੍ਰਤੀਕਿਰਿਆ ਦਿੰਦੇ ਨੇ ਬਈ ਜੇ ਅਸ਼ੀ COMMENT ਛੱਡਾਂਗੇ ਤਾਂ ਹੀ ਕੋਈ ਸਾਡਾ ਬਲੌਗ ਖੋਲ ਕੇ ਵੇਖੂਗਾ ਤੇ ਮਜਬੂਰਨ ਉਹਨੂੰ ਵੀ COMMENT ਛੱਡਣਾ ਪੈਂਦਾ ਹੈ ਜਾਣੀ ਵਾਰੀ ਵੱਟਾ ਖੇਡਦੇ ਨੇ ਸਾਰੇ।ਪਰ ਉਹ ਕਹਿੰਦਾ ਚੱਲ ਜੇ ਮੈਂ ਤੇਰੀ ਗੱਲ ਮੰਨ ਵੀ ਲੈਂਦਾ ਹਾਂ ਤਾਂ ਵੀ ਇਹ ਤਾਂ ਸੱਚ ਹੈ ਕਿ ਜੇ ਕਿਸੇ ਬੰਦੇ ਨੇ ਪ੍ਰਤੀਕਿਰਿਆ ਦਿੱਤੀ ਹੈ ਇਹਦਾ ਮਤਲਬ ਉਸਨੇ ਤੁਹਾਡਾ ਬਲੌਗ ਵੇਖਿਆ ਨਾਲੇ ਰਚਨਾ ਪੜ੍ਹੀ ਤੁਹਾਡੀ ਤਦ ਹੀ ਪ੍ਰਤੀਕਿਰਿਆ ਦਿੱਤੀ ਉਂਝ ਤਾਂ ਕੋਈ ਨੀ ਛੱਡਦਾ ਪ੍ਰਤੀਕਿਰਿਆ ਯਾਰ।ਹੁਣ ਮੈਨੂੰ ਲੱਗਾ ਗੱਲ ਉਹਦੀ ਵੀ ਠੀਕ ਆ।ਜੇ ਆਪਾਂ ਪੰਜਾਬੀ ਸਾਹਿਤ ਦੀਆਂ ਪਹਿਲੀਆਂ 'ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਹਿਲਾਂ ਕਿੰਨਾ ਪਾਠਕਾਂ ਤੇ ਲੇਖਕਾਂ ਵਿੱਚ ਖਤੂ ਖਤੂਤ ਦਾ ਸਿਲਸਿਲਾ ਹੁੰਦਾ ਸੀ ਜਿਹੜਾ ਸਮੇਂ ਨਾਲ ਬਿਲਕੁਲ ਬੰਦ ਹੀ ਹੋ ਗਿਆ ਹੈ।ਪਰ ਅੱਜ ਸਾਨੂੰ ਇਸਦੀ ਲੋੜ ਹੈ।ਜਦੋਂ ਵੀ ਤੁਸੀ ਬਲੌਗ ਵੇਖ ਰਹੇ ਹੁੰਦੇ ਹੋ ਤਾਂ ਉਸੇ ਵਕਤ ਪ੍ਰਤੀਕਿਰਿਆ ਦੇਣੀ ਬਣਦੀ ਹੈ ਤੇ ਦਿਆ ਵੀ ਜ਼ਰੂਰ ਕਰੋ ਪੰਜਾਬੀਓ।ਰਚਨਾ 'ਤੇ ਚੰਗੀ ਜਾਂ ਮਾੜੀ ਪ੍ਰਤੀਕਿਰਿਆ ਲੇਖਕ ਦਾ ਹੌਂਸਲਾ ਵਧਾਉਂਦੀ ਹੈ ਸੋ ਸਾਹਿਤ ਦੇ ਸਾਹ ਚੱਲਦੇ ਰੱਖਣ ਲਈ ਪ੍ਰਤਿਕਿਰਿਆ ਦੇਣੀ ਵੀ ਜ਼ਰੂਰੀ ਬਣਦੀ ਹੈ।ਮੈਨੂੰ ਲੱਗਦਾ ਹੈ ਕਿ ਅੱਗੇ ਤੋਂ ਸਾਨੂੰ ਕੋਈ ਸੂਮ ਨਾ ਕਹੇ ਤਾਂ ਹੀ ਚੰਗਾ ਹੈ ਕਿਉਂਕਿ ........ਬਾਕੀ ਤੁਸੀ ਖੁਦ ਹੀ ਸਮਝਦਾਰ ਹੋ ਜਨਾਬ-ਏ-ਆਲੀ....ਬਾਕੀ ਜੇ ਤੁਸੀ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਦਿਓ ਹੁਣੇ COMMENT

6 comments:

gabhru said...

nirmohi bhaji tuhadian likhian lina ne manu bra bhawuk kr dita hai , hun paka hi mian tuhadi hr rachna te comments dea kru

جسوندر سنگھ JASWINDER SINGH said...

gall ta us veer di vee theek hai .....comments den vich hindi vale baazi lai jaande han

Anonymous said...

22 g is kahani nu orkut te v bhejo

Anonymous said...

22 g is kahani nu orkut te v bhejo

Anonymous said...

ਚੰਗੇ ਨੂੰ ਚੰਗਾ ਕਹਿੰਦੇ ਨੀ
ਮਾੜੇ ਨੂੰ ਨਿੰਦੇ ਬਿਨਾਂ ਰਹਿੰਦੇ ਨੀ
ਇਹੀ ਤਾਂ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਨੇ।

Anonymous said...

ਵਾਹ ਲੱਗਦੀ ਤਾਂ ਪੰਜਾਬੀ ਬਹੁਤਾ ਪੜ੍ਹਦੇ ਹੀ ਨਹੀਂ । ਜੇ ਬਲਾਗ ਦੀ ਪੋਸਟ ਪੜ੍ਹੀ ਤੇ ਪੜਕੇ ਛੱਡ ਦਿੱਤੀ, "ਮੈਨੂੰ ਕੀ" ਕਹਿ ਕੇ।
ਚੰਗੇ ਨੂੰ ਚੰਗਾ ਕਹਿੰਦੇ ਨੀ
ਮਾੜੇ ਨੂੰ ਨਿੰਦੇ ਬਿਨਾਂ ਰਹਿੰਦੇ ਨੀ
ਇਹੀ ਤਾਂ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਨੇ।
ਹਰਦੀਪ