Saturday, November 6, 2010

ਦਾਰਾ ਸ਼ਰਾਬੀ...

ਸਾਡਾ ਘਰ ਪਿੰਡ ਦੇ ਬਾਹਰਲੇ ਪਾਸੇ ਹੈ, ਕੱਲ੍ਹ ਰਾਤੀਂ ਜਦੋਂ ਮੈਂ ਸੜਕ ਪਾਰ ਕਰ ਡੇਅਰੀ ਤੋਂ ਦੁੱਧ ਲੈਣ ਗਿਆਂ ਤਾਂ ਸ਼ਾਂਬੇ ਨੂੰ ਟੱਲੀ ਹੋ ਕੇ ਗਲ਼ੀ 'ਚ ਪਏ ਨੂੰ ਵੇਖ ਕੇ ਦਾਰਾ ਸ਼ਰਾਬੀ ਚੇਤੇ ਆ ਗਿਆ।ਦਾਰਾ ,ਸ਼ਾਂਬੇ ਦਾ ਵੱਡਾ ਭਰਾ ਸੀ।ਕੁਝ ਮਹੀਨੇ ਪਹਿਲਾਂ ਹੀ ਉਹ ਇਕ ਦੁਰਘਟਨਾ 'ਚ ਚੱਲ ਵਸਿਆ। ਪਿਛਲੇ ਸਾਲ ਦੀ ਗੱਲ ਆ ਮੈਂ ਆਪਣੇ ਮਿੱਤਰ ਦੇ ਘਰ ਜਾ ਰਿਹਾ ਸੀ ਰਾਤ ਦੇ ਅੱਠ ਕੁ ਵਜੇ ਦਾ ਵਕਤ ਸੀ ਦਾਰਾ ਗਲ਼ੀ 'ਚ ਇਕ ਕਤੂਰੇ ਨੂੰ ਘੇਰ ਕੇ ਖੜ੍ਹਾ ਸੀ।ਨਿਆਣਿਆਂ ਨੇ ਉਹਦੇ ਦੁਆਲੇ ਭੀੜ ਪਾਈ ਹੋਈ ਸੀ।ਦਾਰਾ ਕੁੱਤੇ ਨੂੰ ਕਹਿ ਰਿਹਾ ਸੀ, ' ਓਏ ਤੁੰ ਕੁੱਤਾ ਆਂ..........ਓਏ ਤੁੰ ਕੁੱਤਾ ਆਂ .........ਓਏ ਤੁੰ ਕੁੱਤਾ ਆਂ ਤਾਂ ਮੈਨੂੰ ਵੱਢ ਕੇ ਵਿਖਾ (ਕੁੱਤੇ ਅੱਗੇ ਲੱਤ ਕਰ ਕੇ)।ਸਾਲਿਆ ਤੈਨੂੰ ਤਾਂ ਭੌਕਣਾ ਵੀ ਨਹੀਂ ਆਉਂਦਾ..ਮੈਂ ਤੈਨੂੰ ਭੌਕਣਾ ਸਿਖਾਉਂਦਾ........ ਚੱਲ ਮੇਰੇ ਪਿੱਛੇ ਪਿੱਛੇ ਭੌਂਕ.....(ਫਿਰ ਉਹ ਉੱਚੀ ਉੱਚੀ ਭੌਕਣ ਦੀ ਆਵਾਜ਼ ਕੱਢਦਾ ਤੇ ਖੜ੍ਹੇ ਹੋਏ ਸਾਰਿਆ 'ਚ ਹਾਸੀ ਮੱਚ ਜਾਂਦੀ)।
..............
ਸਾਡੀ ਕਰਿਆਨੇ ਦੀ ਦੁਕਾਨ ਹੈ।ਸਿਆਲ਼ਾ 'ਚ ਬਲ਼ਣ ਵਾਲੀ ਧੂਣੀ ਦੀ ਪ੍ਰੰਪਰਾ ਸਾਡੀ ਦੁਕਾਨ ਅੱਗੇ ਅਜੇ ਵੀ ਕਾਇਮ ਹੈ।ਇਕ ਵਾਰ ਦਾਰਾ ਦੁਕਾਨ 'ਤੇ ਆਇਆ ਬੀੜੀਆਂ ਦਾ ਬੰਡਲ ਤੇ ਪੰਜ ਰੁਪਦੇ ਦੀ ਮੂੰਗਫ਼ਲੀ ਲੈ ਕੇ ਧੂਣੀ 'ਤੇ ਆ ਗਿਆ।ਬਾਪੂ ਨੇ ਕਿਹਾ,"ਚੱਲ ਓਏ ਘਰ ਨੂੰ, ਪੀ ਕੇ ਘਰੇ ਬੈਠਿਆ ਕਰੋ...."। ਦਾਰਾ ਆਪਣੇ ਅੰਦਾਜ਼ 'ਚ ,"ਦਾਰਾ ਧੂਣੀ 'ਤੇ ਬਹਿ ਜਾਏ ਨਾ, ਤਾਂ ਧੂਣੀ ਨੂੰ ਸਾੜ ਦਿੰਦਾ, ਦਾਰੇ ਨੂੰ ਕੁਝ ਨੀ ਹੁੰਦਾ ਓ ਮਹਾਰਾਜ..."। ਉਹ ਖੜ੍ਹਾ ਰਿਹਾ।ਹੁਣੇ ਖਰੀਦੀ ਮੂੰਗਫ਼ਲੀ ਉਹ ਵੰਡਣ ਲੱਗਾ, ਮੈਂ ਕਿਹਾ,"ਚਾਚਾ ਸਾਡੇ ਕੋਲ ਹੈਗੀ ਆ ਤੂੰ ਘਰੇ ਨਿਆਣਿਆਂ ਲਈ ਲੈਜਾ"। ਦਾਰਾ ਮੇਰੇ ਵੱਲ ਨੂੰ ਮੂੰਹ ਕਰ ਕੇ ਟੇਡਾ ਜਿਹਾ ਹੋ ਕੇ,"ਨਾ ਤੁਸੀਂ ਮੇਰੇ ਪਿਓ ਲੱਗਦੇ ਆਂ ਓਏ........."।ਧੂਣੀ 'ਤੇ ਬੈਠੇ ਹੋਏ ਸਾਰਿਆਂ ਨੂੰ ਹੁਥੂ ਆ ਗਿਆ ਮੂੰਗਫ਼ਲੀ ਖਾਂਦਿਆਂ ਨੂੰ (ਬਾਪੂ ਸਮੇਤ)।

1 comment:

ਡਾ. ਹਰਦੀਪ ਕੌਰ ਸੰਧੂ said...

ਵਧੀਆ ਕਹਾਣੀ !

ਨਵਾਂ ਸਾਲ…
ਤਰੀਕ ਤੋਂ ਸਿਵਾ
ਸਭ ਕੁਝ ਓਹੋ !
ਨਵਾਂ ਸਾਲ ਬਹੁਤ-ਬਹੁਤ ਮੁਬਾਰਕ ਹੋਵੇ !

ਹਰਦੀਪ