Saturday, January 17, 2009

ਨਜ਼ਮ

ਗੁਨਾਹ...
---
ਅੱਜ ਫੇਰ
ਸ਼ਬਦ
ਦਮ ਤੋੜ ਗਏ
ਘੁੱਟ ਘੁੱਟ ਕੇ ਮੇਰੇ ਅੰਦਰ
ਨਹੀਂ ਪਹਿਨਾ ਸਕਿਆਂ
ਸ਼ਬਦਾਂ ਨੂੰ
ਬਹਿਰ ਦਾ ਲਿਬਾਸ
'ਤੇ ਅੱਜ ਫੇਰ ਇਕ
ਗ਼ਜ਼ਲ ਦਾ ਸਾਹ ਲੈਣ ਤੋਂ ਪਹਿਲਾਂ
ਗਰਭਪਾਤ ਕੀਤਾ ਗਿਆ
ਤੇ ਲਿਖਿਆ ਗਿਆ
ਅੱਜ ਮੇਰੇ ਨਾਂ
ਇਕ ਹੋਰ
ਗੁਨਾਹ...

1 comment:

Vinod Kumar ( Educator ) said...

dear if you will write label in blog , it will search fast by google search engine . like gazal , namaj etc according to search optimisation techniques .