Saturday, March 7, 2009

ਕਵਿਤਾ

ਕਈ ਵਾਰ ਬਹੁਤ ਕੁਝ ਬੋਲ ਕੇ ਵੀ ਅਸੀਂ ਕੁਝ ਕਹਿਣ ਤੋਂ ਅਸਮਰੱਥ ਹੁੰਦੇ ਹਾਂ ਅਤੇ ਕਈ ਵਾਰ ਬਿਨ੍ਹਾਂ ਕੁਝ ਕਹੇ ਵੀ ਆਪਣੇ ਅਹਿਸਾਸ ਖ਼ਿਆਲ ਆਪਣੇ ਪਿਆਰਿਆਂ ਨਾਲ ਸਾਂਝੇ ਕਰ ਲੈਂਦੇ ਹਾਂ।ਮੈਂ ਇਨ੍ਹਾਂ 'ਖ਼ਾਮੋਸ਼ ਸ਼ਬਦਾਂ' ਨੂੰ ਮਹੁੱਬਤ ਅਤੇ ਇਬਾਦਤ ਦਾ ਨਾਮ ਦਿੰਦਾ ਹਾਂ।
ਜਦੋਂ ਮਹੁੱਬਤ ਇੰਤਹਾਂ ਦੀ ਹੱਦ ਤੱਕ ਹੋ ਜਾਏ ਤਾਂ ਇਬਾਦਤ ਬਣ ਜਾਂਦੀ ਹੈ ਤੇ ਜਦੋਂ ਇਬਾਦਤ ਨਿੱਤਨੇਮ ਹੋ ਜਾਏ ਤਾਂ ਜਨਮ ਹੁੰਦਾ ਹੈ 'ਖ਼ਾਮੋਸ਼ ਸ਼ਬਦਾਂ' ਦਾ ਜੋ ਬਹੁਤ ਕੁਝ ਕਹਿ ਕੇ ਵੀ ਚੁੱਪ ਧਾਰੀ ਰੱਖਦੇ ਨੇ।ਇਨ੍ਹਾਂ 'ਖ਼ਾਮੋਸ਼ ਸ਼ਬਦਾਂ' ਦਾ ਤਰਜਮਾ ਹੀ ਹੁੰਦੀ ਏ 'ਕਵਿਤਾ'।

No comments: