
ਕੁਝ ਹੈ ਪਰ ਕੁਝ ਹੈ ਵੀ ਨਹੀਂ
ਡਗਮਗਾਈ ਪਰ ਡੁੱਬਦੀ ਨਹੀਂ
ਨਹੀਂ ਲੋੜ ਸਾਨੂੰ ਹੁਣ ਫੁੱਲਾਂ ਦੀ
ਖਾਰਾਂ ਦੀ ਖੁਸ਼ਬੂ ਹੀ ਮੁੱਕਦੀ ਨਹੀਂ
ਤੁਸੀ ਹੀ ਸਭ ਸੰਭਾਲੋ ਸੂਰਜੋ
ਕਿ ਸਾਨੂੰ ਤਾਂ ਰੋਸ਼ਨੀ ਪੁੱਗਦੀ ਨਹੀਂ
ਉਨ੍ਹਾਂ ਦੇ ਪੱਲੇ ਗੀਤ ਨੇ ਪਰਵਾਜਾਂ ਦੇ
ਪਿੰਜਰੇ ਦੇ ਪੰਛੀਆ ਨੂੰ ਉਡਾਰੀ ਜੁੜਦੀ ਨਹੀਂ
ਕੋਸ਼ਿਸ਼ ਤਾਂ ਕੀਤੀ ਮੈਂ ਬਹੁਤ ਪਰ
ਹੰਝੂਆਂ 'ਚ ਯਾਦ ਤੇਰੀ ਖੁਰਦੀ ਨਹੀਂ
ਮੈਂ ਕਿੰਝ ਉਸਨੂੰ ਜਾਣ ਤੋਂ ਰੋਕਦਾ
ਕੰਕਰਾਂ ਦੇ ਅੱਗੇ ਤਾਂ ਨਦੀ ਝੁੱਕਦੀ ਨਹੀਂ
1 comment:
ਮੈਂ ਆਰਸੀ ਤੇ ਤੁਹਾਡੀਆਂ ਖੂਬਸੂਰਤ ਰਚਨਾਂਵਾਂ ਪੜੀ੍ਆਂ, ਬਹੁਤ ਵਧੀਆ ਲਿਖਦੇ ਹੋ। ਅਧਿਆਪਨ ਕਿੱਥੇ ਕਰਦੇ ਹੋ?
Post a Comment