ਬ੍ਰਿਹੋਂ ਦੀ ਮਸਜਿਦ ਅਜ਼ਾਨ ਹੋਈ ਤੜਪਣ ਲਈ
ਚੱਲ ਨੀ ਮੇਰੀ ਜਿੰਦੇ ਚੱਲੀਏ ਫਿਰ ਭਟਕਣ ਲਈ
ਸਾਵਣ ਮਹੀਨਾ ਚੱਲਿਆ ਵਿੱਚ ਹਿਜਰ ਦੇ ਬੀਤ
ਵਸਲਾਂ ਦੇ ਬੱਦਲ ਚਾਹੀਦੇ ਬਰਸਣ ਲਈ
ਹੋਂਦ ਮੇਰੀ ਨੂੰ ਹੁਣ ਲੋੜ ਹੈ ਹਵਾਵਾਂ ਦੀ
ਫੁੱਲ ਹਾਂ ਤੇ ਜੰਮਿਆਂ ਹਾਂ ਮਹਿਕਣ ਲਈ
ਖੁਸ਼ੀ ਵਿੱਚ ਘਿਰੇ ਰਹਿਣਾ ਹੀ ਨਹੀਂ ਹੈ ਜ਼ਿੰਦਗੀ
ਦਿਲ ਨੂੰ ਜ਼ਖਮ ਵੀ ਚਾਹੀਦਾ ਦਹਿਕਣ ਲਈ
ਦਰਪਣ ਤਾਂ ਬਹੁਤ ਵਿਕਦੇ ਨੇ ਬਾਜ਼ਾਰ ਅੰਦਰ
ਚਿਹਰਾ ਕਿੱਥੋਂ ਖਰੀਦ ਲਿਆਂਵਾਂ ਪਰ ਦਰਪਣ ਲਈ
ਹਮੇਸ਼ਾ ਹੀ ਬੋਲੇ ਸੱਚ ਸ਼ੀਸ਼ਾ ਜ਼ਰੂਰੀ ਤਾਂ ਨਹੀਂ
ਦੂਸਰੇ ਦਾ ਦਿਲ ਵੇਖੋ ਆਪਣੇ ਆਪ ਨੂੰ ਤੱਕਣ ਲਈ ।
4 comments:
ਸ਼ੁੱਭ ਸਵਾਗਤਮ ਦੀਪ ਜੀ!!ਬਹੁਤ ਖ਼ੁਸ਼ੀ ਹੈ ਬਲੌਗ ਦੇਖ ਕੇ...ਬਹੁਤ-ਬਹੁਤ ਮੁਬਾਰਕਾਂ!! ਗ਼ਜ਼ਲ ਬੜੀ ਬਹੁਤ ਵਧੀਆ ਹੈ...
ਹੋਂਦ ਮੇਰੀ ਨੂੰ ਹੁਣ ਲੋੜ ਹੈ ਹਵਾਵਾਂ ਦੀ
ਫੁੱਲ ਹਾਂ ਤੇ ਜੰਮਿਆਂ ਹਾਂ ਮਹਿਕਣ ਲਈ
ਕਮਾਲ ਦਾ ਸ਼ਿਅਰ ਹੈ...ਆਸ਼ਾਵਾਦੀ!!
ਬੱਸ ਹੁਣ ਸੋਹਣੀਆਂ ਸੋਹਣੀਆਂ ਲਿਖਤਾਂ ਪੋਸਟ ਕਰਦੇ ਰਹੋ! ਰੱਬ ਸੋਹਣਾ ਤੁਹਾਨੂੰ ਸਾਹਿਤਕ ਸਫ਼ਰ 'ਚ ਬਹੁਤ ਤਰੱਕੀਆਂ ਬਖ਼ਸ਼ੇ....ਆਮੀਨ!!
ਅਦਬ ਸਹਿਤ
ਤਮੰਨਾ
ਸ਼ੁਕਰੀਆ ਤਮੰਨਾ ਜੀ.
deep g..........ki likhan . tuhada tan sara e blog kaabl-a-tareef a...
umeed krda han ki eh deep sooraj waang raushn rahega......aaaaaaaaammmmmmmeeenn
Deep ji, I welcome u in this virtual world, and I hope that when the young blood like u is here, as I am. we shall create a revolution in this literary field....
Keep it up!!!
Post a Comment