Monday, January 4, 2010

ਇਕ ਨਜ਼ਮ

ਨਜ਼ਮ
----

ਤੂੰ ਰਾਜ਼ੀ
...
ਮੋਬਾਇਲ 'ਤੇ
ਤੇਰੇ ਲਈ
ਮੈਸੇਜ ਟਾਇਪ ਕਰਦੀਆਂ ਉਂਗਲਾਂ
ਇਕ ਸਰੂਰ 'ਚ
ਲੈਅ 'ਚ
ਨੱਚਦੀਆਂ ਨੇ
ਕੀ ਪੈਡ 'ਤੇ ।
-

ਤੁੰ ਗੁੱਸੇ
...
ਮੋਬਾਇਲ ਚੁੱਕਣਾ ਵੀ
ਇੰਝ ਲੱਗਦਾ ਹੈ
ਜਿਵੇਂ ਚੀਚੀ 'ਤੇ ਪਹਾੜ ਚੁੱਕਣਾ
ਅੱਖਾਂ ਤੇ ਕੰਨ
ਦੋਵੇਂ ਟਿਕੇ ਰਹਿੰਦੇ ਨੇ
ਮੋਬਾਇਲ 'ਤੇ
ਪਹਿਲ ਕਰਨੀ
ਸਾਨੂੰ ਦੋਹਾਂ ਨੂੰ
ਨੀਵੇਂ ਹੋਣ ਦਾ ਅਹਿਸਾਸ ਜਾਪਦੀ ਹੈ
ਇੰਝ ਹੀ ਬੈਠਿਆਂ
ਗੁਜ਼ਰ ਜਾਂਦੀ ਹੈ
ਇਕ ਹੋਰ ਰਾਤ ।

3 comments:

Jasvir Hussain said...

deep ji tuhadi kawita vi hun mobile waang teji naal parbhaav chhad rhi hai.....bahut khoob

Unknown said...

bhaji j inj hi ik dusre de pehal karan da intzar karde rahe tan....mere vaang ik dost sada vaaste gwa launge....

Anonymous said...

ਦੀਪ ਜੀ,
ਬਹੁਤ ਹੀ ਭਾਵ ਪੂਰਕ ਕਵਿਤਾ ਹੈ, ਸਾਨੂੰ ਅਹਿਸਾਸ ਹੀ ਨਹੀਂ ਕਿ ਜ਼ਿੰਦਗੀ ਕਿੰਨੀ ਛੋਟੀ ਹੈ। ਐਵੇਂ ਗੁੱਸੇ-ਗਿਲਿਆਂ ਦੇ ਚੱਕਰਾਂ 'ਚ ਆਪਾਂ ਦੋਸਤਾਂ-ਮਿੱਤਰਾਂ ਨੂੰ ਬਲਾਉਣਾ ਛੱਡ ਜਾਂਦੇ ਆਂ...
"ਆਪਾਂ ਦੋਵੇਂ ਰੁੱਸ ਗਏ ਤਾਂ ਮਨਾਉ ਕੌਣ ਵੇ
ਜੱਗ ਵੇਖਦਾ ਤਮਾਸ਼ਾ ਗੱਲ਼ ਲਾਉ ਕੌਣ ਵੇ
ਤੁਹਾਡੀ ਕਵਿਤਾ ਨੇ ਇੱਕ ਵਾਰੀ ਫਿਰ ਯਾਦ ਕਰਾ ਦਿੱਤਾ, ਸਾਰੇ ਰੋਸਿਆਂ ਨੂੰ ਪਰਾਂ ਵਗਾ ਮਾਰੀਏ।
ਹਰਦੀਪ ਕੌਰ ਸੰਧੂ
http://punjabivehda.wordpress.com