ਬੰਦ ਹੈ ਤੇਰਾ ਇਸ਼ਾਰਾ ਅੱਜ ਕੱਲ੍ਹ
ਫਿਰ ਰਿਹਾਂ ਮੈਂ ਬੇਸਹਾਰਾ ਅੱਜ ਕੱਲ੍ਹ
---
ਗੱਲ ਮੇਰੀ ਟੋਕੇ ਨਾ ਤੂੰ ਜੇ ਕਦੀ
ਜਾਪੇ ਹਰ ਮੁੱਦਾ ਨਕਾਰਾ ਅੱਜ ਕੱਲ੍ਹ
---
ਥਾਂ ਕੁਥਾਂ ਹੁਣ ਭਟਕਣੇ ਦਾ ਡਰ ਨਹੀਂ
ਗ਼ਮਜ਼ਦਾ ਹੈ ਦਿਲ ਅਵਾਰਾ ਅੱਜ ਕੱਲ੍ਹ
---
ਵੰਡ ਸਕਦਾ ਨਹੀਂ ਦਰਦ ਸ਼ਿਅਰਾਂ ਨੂੰ ਮੈਂ
ਲਫ਼ਜ਼ ਨਾ ਦਿੰਦੇ ਸਹਾਰਾ ਅੱਜ ਕੱਲ੍ਹ
---
ਕਰ ਨਾ ਵਾਅਦਾ ਤੂੰ ਨਿਭਾ ਸਕਣਾ ਨਹੀਂ
ਚੱਲ ਰਿਹਾ ਮਾੜਾ ਸਿਤਾਰਾ ਅੱਜ ਕੱਲ੍ਹ
6 comments:
khoob ghazal kahi hai.ik misra wazn to baahar hai us nu 'dard shaeraan nu main de sakda nahi'kar lao. baabehr ho jaaega.tussi bahut 'deep' ho par 'nirmohe' na raho. 'main taa mazaaq kar rihaa haa ji' sorry
bahut khooob. ek ek sher asar karda hai
bahut wadhia gazal. har ek sher kamal da hai. punia g dee salah te gaur farmo.
SAHITAK SLAAM HAI JI TUHADI KALAM NU & DAVINDER JI DEE PARKHU NAZAR NU
HAR IK SHEAR ASARDAAR HAI , OK JI RAB RAKHA
ਤੁਹਾਡਾ ਬਲਾਗ ਮੈਨੂੰ ਬਹੁਤ ਸੋਣਾ ਲਗਿਆ
Mainu tuhadia ghazals changian laggian.Main tuhada link apne blog
www.baljeetpalsingh.blogspot.com te pa lia hai.OK see you again.
Post a Comment